ਚੰਡੀਗੜ੍ਹ - ਹਰਿਆਣਾ ਦੇ ਗ੍ਰਹਿ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਨਾਗਰਿਕ ਹਸਪਤਾਲਾਂ/ਸਿਹਤ ਸਹੂਲਤਾਂ ਵਿਚ ਹੁਣ ਸਾਰੇ ਸਟਾਫ ਲਈ ਡ੍ਰੈਸ ਕੋਡ ਲਾਗੂ ਹੋਵੇਗਾ। ਇਸ ਦੇ ਲਈ ਬਕਾਇਦਾ ਡਿਜਾਇਨਰ ਤੋਂ ਯੂਨੀਫਾਰਮ ਡਿਜਾਇਨ ਵੀ ਕਰਵਾਈ ਗਈ ਹੈ ਅਤੇ ਸਾਰਿਆਂ ਲਈ ਯੂਨੀਫਾਰਮ ਪਹਿਨਣਾ ਹੁਣ ਜਰੂਰੀ ਵੀ ਹੋਵੇਗਾ।
ਸ੍ਰੀ ਵਿਜ ਅੱਜ ਮੀਡੀਆ ਪਰਸਨਸ ਵੱਲੋਂ ਨਾਗਰਿਕ ਹਸਪਤਾਲਾਂ/ਸਿਹਤ ਸਹੂਲਤਾਂ ਵਿਚ ਡ੍ਰੈਸ ਕੋਡ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਹੁਣ ਕੁੱਝ ਦਿਨ ਪਹਿਲਾਂ ਵਿਭਾਗ ਦੇ ਨਾਲ ਉਨ੍ਹਾਂ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਮੈਂ ਕਿਹਾ ਸੀ ਕਿ ਹਸਪਤਾਲ ਵਿਚ ਸਾਰੇ ਕਰਮਚਾਰੀਆਂ ਨੂੰ ਆਪਣੀ ਯੂਨੀਫਾਰਮ ਪਹਿਨਣੀ ਚਾਹੀਦੀ ਹੈ।
ਸ੍ਰੀ ਵਿਜ ਨੇ ਪ੍ਰਾਈਵੇਟ ਹਸਪਤਾਲਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਾਈਵੇਟ ਹਸਪਤਾਲ ਵਿਚ ਜਦੋਂ ਜਾਓ ਤਾਂ ਇਕ ਵੀ ਕਰਮਚਾਰੀ ਬਿਨ੍ਹਾ ਯੂਨੀਫਾਰਮ ਦੇ ਨਜਰ ਨਹੀਂ ਆਉਂਦਾ, ਜਦੋਂ ਕਿ ਨਾਗਰਿਕ ਹਸਪਤਾਲ ਵਿਚ ਇਹ ਪਤਾ ਹੀ ਨਹੀਂ ਚਲਦਾ ਕਿ ਕਿਹੜਾ ਮਰੀਜ ਹੈ ਅਤੇ ਕਿਹੜਾ ਕਰਮਚਾਰੀ ਹੈ।
ਡ੍ਰੈਸ ਕੋਡ ਦੇ ਪਿੱਛੇ ਸਰਕਾਰ ਦੀ ਕੀ ਮੰਸ਼ਾ ਹੈ ਅਤੇ ਕਿਸ ਤਰ੍ਹਾ ਨਾਲ ਊਹ ਲਾਗੂ ਹੋ ਪਾਵੇਗਾ ਇਸ ਸੁਆਲ ਦੇ ਜਵਾਬ ਵਿਚ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਡ੍ਰੈਸ ਕੋਡ ਨਾਲ ਹਸਪਤਾਲ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਆਵੇਗਾ ਅਤੇ ਗੇਟਅੱਪ ਵੀ ਹੋਵੇਗਾ। ਸ੍ਰੀ ਵਿਜ ਨੇ ਕਿਹਾ ਕਿ ਡ੍ਰੈਸ ਕੋਡ ਸਾਰਿਆਂ ਲਈ ਜਰੂਰੀ ਹੋਵੇਗਾ , ਇਸ ਦੇ ਲਈ ਡਿਜਾਈਨਰ ਤੋਂ ਡ੍ਰੈਸ ਡਿਜਾਇਨ ਕਰਵਾਈ ਜਾ ਰਹੀ ਹੈ
ਡ੍ਰੈਸ ਕੋਡ ਨੀਤੀ ਦੇ ਉਦੇਸ਼ ਦੇ ਸਬੰਧ ਵਿਚ ਸ੍ਰੀ ਵਿਜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁੱਝ ਨੀਤੀਆਂ ਦੇ ਤਹਿਤ ਚਲਣ ਵਾਲੇ ਹਸਪਤਾਲ ਨੂੰ ਆਪਣੇ ਕਰਮਚਾਰੀਆਂ ਤੋਂ ਕੁੱਝ ਕੋਡ ਅਤੇ ਆਚਰਣ ਦੀ ਜਰੂਰਤ ਹੁੰਦੀ ਹੈ ਅਤੇ ਇਕ ਡ੍ਰੈਸ ਕੋਡ ਇਸ ਦਾ ਹਿੱਸਾ ਹੁੰਦਾ ਹੈ। ਇਕ ਹਸਪਤਾਲ ਵਿਚ ਚੰਗੀ ਤਰ੍ਹਾ ਨਾਲ ਪਾਲਣ ਕਹਤਹ ਰ;ਣ ਵ;ਲਹ ਡ੍ਰੈਸ ਕੋਡ ਨੀਤੀ ਨਾ ਸਿਰਫ ਕਰਮਚਾਰੀ ਨੂੰ ਉਸ ਦੀ ਪੇਸ਼ੇਵਰ ਛਵੀ ਦਿੰਤੀ ਹੈ ਸਗੋ ਇਹ ਜਨਤਾ ਦੇ ਵਿਚ ਇਕ ਸੰਗਠਨ ਦੀ ਇਕ ਸੁੰਦਰ ਛਵੀ ਵੀ ਪੇਸ਼ ਕਰਦੀ ਹੈ। ਉਨ੍ਹਾਂ ਨੇ ਦਸਿਆ ਕਿ ਡ੍ਰੈਸ ਕੋਡ ਨੀਤੀ ਦਾ ਉਦੇਸ਼ ਅਨੁਸਾਸ਼ਨ ਦੇ ਤਹਿਤ ਕਰਮਚਾਰੀਆਂ ਦੇ ਵਿਚ ਇਕਰੂਪਤਾ ਅਤੇ ਸਮਾਨਤਾ ਬਨਾਉਣਾ ਹੈ।
ਸ੍ਰੀ ਵਿਜ ਨੇ ਇਸ ਨੀਤੀ ਦੇ ਜਨਰਲ ਦਿਸ਼ਾ-ਨਿਰਦੇਸ਼ਾਂ ਦੇ ਬਾਰੇ ਵਿਚ ਜਾਣਕਾਰੀ ਦੇ ਸਬੰਧ ਵਿਚ ਦਸਿਆ ਕਿ ਸਾਰੇ ਹਸਪਤਾਲ ਕਰਮਚਾਰੀ (ਨਿਯਮਤ/ਠੇਕਾ/ਐਨਐਚਐਮ/ਹੋਰ) ਕਲੀਨਿਕਲ (ਮੈਡੀਕਜ ਅਤੇ ਪੈਰਾ ਮੈਡੀਕਜ), ਜੋ ਸਵੱਛਤਾ ਅਤੇ ਸਵੱਛਤਾ ਸੁਰੱਖਿਆ, ਟ੍ਰਾਂਸਪੋਰਟ, ਤਕਨੀਕੀ, ਕਾਰਜਕਰਤਾ, ਰਸੋਈ ਕਾਰਜਕਰਤਾ, ਖੇਤਰ ਕਾਰਜਕਰਤਾ ਹਨ, ਵਰਦੀ ਵਿਚ ਹੋਣੇ ਚਾਹੀਦੇ ਹਨ। ਇਸੀ ਤਰ੍ਹਾ, ਗੈਰ-ਨੈਦਾਨਿਕ ਪ੍ਰਸਾਸ਼ਨਿਕ ਕਾਰਜ ਦੇਖਣ ਵਾਲੇ ਕਰਮਚਾਰੀ ਹਸਪਤਾਲ ਵਿਚ ਸਿਰਫ ਫਾਰਮਲ ਪਹਿਨਣਗੇ (ਜੀਂਸ ਜਾਂ ਟੀ-ਸ਼ਰਟ ਨਹੀਂ)। ਪੁਰਸ਼ ਅਤੇ ਮਹਿਲਾ ਦੋਵਾਂ ਕਰਮਚਾਰੀਆਂ ਨੂੰ ਜਰੂਰੀ ਰੂਪ ਨਾਲ ਡ੍ਰੈਸ ਕੋਡ ਦਾ ਪਾਲਣ ਕਰਨਾ ਹੋਵੇਗਾ। ਇਸ ਕੋਡ ਦਾ ਪਾਲਣ ਨਹੀਂ ਕਰਨ 'ਤੇ ਅਨੁਸਾਸ਼ਤਮਕ ਕਾਰਵਾਈ ਕੀਤੀ ਜਾਵੇਗੀ। ਕਰਮਚਾਰੀ ਨੂੰ ਉਸ ਦਿਨ ਗੈਰ-ਹਾਜਰ ਮੰਨਿਆ ।
ਸਿਹਤ ਮੰਤਰੀ ਨੇ ਦਸਿਆ ਕਿ ਚਰਮ ਪੋਸ਼ਾਕ ਸ਼ੈਲੀਆਂ, ਬਾਲ ਸ਼ੈਲੀਆਂ, ਭਾਰਤੀ ਗਹਿਨੇ, ਏਕਸੈਸਰੀਜ ਸਿੰਗਾਰ, ਲੰਬੇ ਨਾਖੁਨ ਕੰਮ ਦੇ ਘੰਟਿਆਂ ਦੌਰਾਨ ਨਾਮੰਜੂਰ ਹੋਣਗੇ। ਨੇਮ ਪਲੇਟ 'ਤੇ ਕਰਮਚਾਰੀ ਦਾ ਨਾਂਅ ਅਤੇ ਅਹੁਦਾ ਦਰਜ ਹੋਵੇਗਾ। ਹਸਪਤਾਲ ਦੇ ਸਟਾਫ ਨੂੰ ਨੇਮ ਪਲੇਟ ਲਗਾਉਣਾ ਜਰੂਰੀ ਵੀ ਹੈ। ਨਰਸਿੰਗ ਨੂੰ ਛੱਡ ਕੇ ਸਬੰਧਿਤ ਪਦਨਾਮ ਦੇ ਟ੍ਰੇਨੀ ਚਿੱਟੀ ਸ਼ਰਟ ਅਤੇ ਨੇਮ ਪਲੇਟ ਦੇ ਨਾਲ ਕਾਲੀ ਪੈਂਟ ਕੋਈ ਵੀ ਪਹਿਨ ਸਕਦਾ ਹੈ।
ਵਰਨਣਯੋਗ ਹੈ ਕਿ ਸ੍ਰੀ ਅਨਿਲ ਵਿਜ ਦੇ ਸਿਹਤ ਮੰਤਰੀ ਬਨਣ ਦੇ ਬਾਅਦ ਸਿਹਤ ਵਿਭਾਗ ਨਿਤ ਨਵੇਂ ਕੰਮ ਕਰ ਰਿਹਾ ਹੈ ਅਤੇ ਇਹ ਵਿਭਾਗ ਹੁਣ ਲੋਕਾਂ ਦੀ ਉਮੀਦ 'ਤੇ ਖਰਾ ਉਤਰ ਰਿਹਾ ਹੈ। ਇਸੀ ਤਰ੍ਹਾ ਨਾਲ ਹੁਣ ਹਰਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਹੁਣ ਡ੍ਰੈਸ ਕੋਡ ਲਾਗੂ ਹੋਣ ਜਾ ਰਿਹਾ ਹੈ। ਇਸ ਦੇਲਈ ਵਿਭਾਗ ਨੂੰ ਬਕਾਇਤਾ ਤਿਆਰੀ ਵੀ ਕਰ ਲਈ ਹੈ।